BREAKING NEWS
latest

728x90

 


468x60

Slider

latest

SLIDER

randomposts4

Popular Posts

Latest Articles

ਸਮਰਾਲਾ ਪੁਲਸ ਤੋਂ ਚੋਰ ਬੇਖੌਫ, ਹੁਣ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਦੀ ਗੋਲਕ ਹੀ ਪੁੱਟ ਕੇ ਲੈ ਗਏ


ਸਮਰਾਲਾ ਪੁਲਸ ਤੋਂ ਚੋਰ ਬੇਖੌਫ, ਹੁਣ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਦੀ ਗੋਲਕ ਹੀ ਪੁੱਟ ਕੇ ਲੈ ਗਏ

ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪ੍ਰੇਸ਼ਾਨ

  ਸਮਰਾਲਾ, 17 ਜੁਲਾਈ (ਭਾਰਦਵਾਜ)- ਇਲਾਕੇ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਪੁਲਸ ਦੀ ਕਾਰਜਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਜਿਸ ਤਰ੍ਹਾਂ ਇੱਕ ਤੋਂ ਬਾਅਦ ਦੂਜੀ ਚੋਰੀ ਦੀ ਘਟਨਾ ਵਾਪਰ ਰਹੀ ਹੈ, ਉਸ ਨੇ ਲੋਕਾਂ ਅੰਦਰ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਲਾਕੇ ਵਿੱਚ ਸਰਗਰਮ ਚੋਰਾਂ ਵੱਲੋਂ ਦੇਰ ਰਾਤ ਨੇੜਲੇ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਗੂਗਾ ਮੈੜੀ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉੱਥੇ ਦੀ ਭਾਰੀ ਭਰਕਮ ਗੋਲਕ ਹੀ ਪੁੱਟ ਕੇ ਲੈ ਗਏ। ਇਸ ਗੋਲਕ ਵਿਚ 10-15 ਕਿਲੋਂ ਵਜਨ ਦੇ ਕਰੰਸੀ ਸਿੱਕੇ ਅਤੇ ਹਜ਼ਾਰਾਂ ਰੁਪਏ ਦੀ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਨਗਦੀ ਸੀ। ਹਾਲੇ ਦੋ ਦਿਨ ਪਹਿਲਾ ਹੀ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਰਾਤ ਦੇ ਸਮੇਂ ਚੋਰਾਂ ਵੱਲੋਂ ਇੱਕ ਸੈਂਨਟਰੀ ਦੀ ਦੁਕਾਨ ਅੰਦਰੋਂ ਕਈ ਸਮਰਸੀਬਲ ਮੋਟਰਾਂ, ਸੈਂਨਟਰੀ ਸਾਮਾਨ, ਐੱਲ.ਸੀ.ਡੀ. ਅਤੇ ਗੱਲੇ ਵਿਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 

   ਪਿੰਡ ਸਿਹਾਲਾ ਦੀ ਮਹਿਲਾ ਸਰਪੰਚ ਦੇ ਸਪੁੱਤਰ ਨੀਰਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੂਗਾ ਮਾੜੀ ਅਸਥਾਨ ਦੀ ਪੂਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ ਅਤੇ ਇੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਘਟਨਾ ਦੇ ਵੇਰਵੇ ਦਿੰਦੇ ਹੋਏ ਆਖਿਆ ਕਿ, ਇੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਸਾਫ ਪਤਾ ਚਲਦਾ ਹੈ, ਕਿ ਰਾਤ ਕਰੀਬ ਡੇਢ  ਵਜੇ ਦੋ ਚੋਰ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਪਹਿਲਾ ਲੱਗੇ ਹੋਏ ਕੈਮਰੇ ਘੁੰਮਾ ਦਿੱਤੇ। ਉਸ ਤੋਂ ਬਾਅਦ ਇਸ ਅਸਥਾਨ ਦੀ ਗੋਲਕ ਜਿਸ ਦਾ ਆਪਣਾ ਵਜਨ ਹੀ 40 ਕਿੱਲੋਂ ਦੇ ਕਰੀਬ ਹੈ, ਨੂੰ ਇਹ ਚੋਰ ਬੜੀ ਆਸਾਨੀ ਨਾਲ ਪੁੱਟ ਕੇ ਲੈ ਗਏ। ਇਸ ਗੋਲਕ ਵਿਚ ਸ਼ਰਧਾਲੂਆਂ ਵੱਲੋਂ ਚੜਾਵੇ ਦੇ ਰੂਪ ’ਚ ਚੜ੍ਹਾਈ ਗਈ 10-15 ਹਜਾਰ ਦੀ ਭਾਨ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਨੌਮੀ ਮੇਲੇ ’ਤੇ ਵੀ ਗੋਲਕ 'ਚ ਕਾਫੀ ਚੜ੍ਹਾਵਾ ਚੜ੍ਹਿਆ ਸੀ ਅਤੇ ਹਾਲੇ ਤੱਕ ਇਸ ਗੋਲਕ ਨੂੰ ਖੋਲ੍ਹਿਆ ਨਹੀਂ ਗਿਆ ਸੀ।

    ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਚੋਰਾਂ ਵੱਲੋਂ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਇੱਕ ਸੈਂਨਟਰੀ ਦੁਕਾਨ ਨੂੰ ਪਾੜ ਲਾਉਂਦੇ ਹੋਏ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਕਰੀਬ 1 ਲੱਖ ਰੁਪਏ ਦੇ ਕਰੀਬ ਉਸ ਦਾ ਨੁਕਸਾਨ ਕਰ ਗਏ ਹਨ।

   ਨੀਰਜ ਸਿਹਾਲਾ ਨੇ ਦੱਸਿਆ ਕਿ, ਅੱਜ ਸਵੇਰੇ ਜਦੋਂ ਇਸ ਅਸਥਾਨ ਦੇ ਸੇਵਾਦਾਰ ਵੱਲੋਂ ਕੈਮਰੇ ਵੇਖੇ ਗਏ ਤਾਂ ਇਸ ਸਾਰੀ ਘਟਨਾਂ ਦਾ ਪਤਾ ਲੱਗਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

  ਪਿੰਡ ਦੇ ਨੰਬੜਦਾਰ ਜਗਪਾਲ ਸਿੰਘ ਨੇ ਦੱਸਿਆ ਕਿ, ਉਨ੍ਹਾਂ ਦੇ ਪਿੰਡ ਦੇ ਇਸ ਧਾਰਮਿਕ ਸਥਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਨਾਲ ਪੂਰਾ ਪਿੰਡ ਹੀ ਗੁੱਸੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਹ ਨਸ਼ੇੜੀ ਕਿਸਮ ਦੇ ਲੋਕਾਂ ਵੱਲੋਂ ਕੀਤੀ ਗਈ ਘਟਨਾ ਜਾਪਦੀ ਹੈ ਅਤੇ ਸੀ.ਸੀ.ਟੀ.ਵੀ. ਫੂਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਪੁਲਸ ਤਾਂ ਕਰੇਗੀ ਹੀ, ਪੰਤੂ ਪਿੰਡ ਵਾਸੀ ਆਪਣੇ ਪੱਧਰ ’ਤੇ ਵੀ ਇਨ੍ਹਾਂ ਚੋਰਾਂ ਦੀ ਪੈੜ ਨੱਪਣ ਲਈ ਜੁਟ ਚੁੱਕੇ ਹਨ। 

  ਓਧਰ ਸਥਾਨਕ ਐੱਸ.ਐੱਚ.ਓ. ਨਿਤੀਸ਼ ਚੌਧਰੀ ਨੇ ਦੱਸਿਆ ਕਿ, ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਕਰਦੇ ਹੋਏ ਗੂਗਾ ਮੈੜੀ ਤੋਂ ਪੁੱਟੀ ਗਈ ਖਾਲੀ ਗੋਲਕ ਨੂੰ ਲਾਗਲੇ ਪਿੰਡ ਖੀਰਨੀਆਂ ਦੇ ਸੂਏ ਕੋਲੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਕੋਟਾਲਾ ਪਿੰਡ ਦੀ ਸੈਂਨਟਰੀ ਦੁਕਾਨ ’ਚ ਹੋਈ ਚੋਰੀ ਦੇ ਸੰਬੰਧ ਵਿੱਚ ਵੀ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ।

ਮੁੱਖ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ ਬਿਜਲੀ ਮੁਲਾਜਮਾਂ ਨੇ ਦਿੱਤਾ ਸਰਕਲ ਪੱਧਰ ਦਾ ਧਰਨਾ


ਮੁੱਖ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ ਬਿਜਲੀ ਮੁਲਾਜਮਾਂ ਨੇ ਦਿੱਤਾ ਸਰਕਲ ਪੱਧਰ ਦਾ ਧਰਨਾ

27 ਜੁਲਾਈ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੀਆਂ ਬਿਜਲੀ ਮੁਲਾਜਮ ਜਥੇਬੰਦੀਆਂ : ਆਗੂ

2 ਜੂਨ ਨੂੰ ਮੰਨੀਆਂ 25 ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਦੇ ਰੋਸ ਚ ਦਿੱਤਾ ਧਰਨਾ : ਆਗੂ

   ਲੁਧਿਆਣਾ 17 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਿਜਲੀ ਮੁਲਾਜ਼ਮਾਂ ਦੀਆਂ ਜੁਝਾਰੂ ਜਥੇਬੰਦੀਆਂ ਵੱਲੋਂ ਸਰਕਲ ਪੱਧਰ ਦਾ ਧਰਨਾ ਮੁੱਖ ਚੀਫ ਇੰਜਨੀਅਰ ਦੇ ਦਫਤਰ ਦੇ ਬਾਹਰ ਇੰਜ ਰਘਵੀਰ ਸਿੰਘ ਰਾਮਗੜ੍ਹ ਸੂਬਾਈ ਆਗੂ ਜੁਆਇੰਟ ਫੋਰਮ, ਕਰਤਾਰ ਸਿੰਘ ਤੇ ਇੰਜ ਰਸ਼ਪਾਲ ਸਿੰਘ ਸੂਬਾਈ ਆਗੂ ਬਿਜਲੀ ਮੁਲਾਜਮ ਏਕਤਾ ਮੰਚ, ਇੰਜ ਜਗਤਾਰ ਸਿੰਘ ਸੂਬਾਈ ਆਗੂ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਕੇਵਲ ਸਿੰਘ ਬਨਵੈਤ ਸੂਬਾਈ ਆਗੂ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ, ਜਸਵੀਰ ਸਿੰਘ ਆਂਡਲੂ ਗਰਿੱਡ ਸਬ-ਸਟੇਸ਼ਨ ਇੰਪ ਯੂਨੀਅਨ (ਰਜਿ 24) ਦੀ ਸਾਂਝੀ ਅਗਵਾਈ ਹੇਠ  ਲਗਾਇਆ ਗਿਆ। ਜਿਸਦੇ ਮੰਚ ਦਾ ਸੰਚਾਲਨ ਪ੍ਰਧਾਨ ਸਤੀਸ਼ ਭਾਰਦਵਾਜ ਤੇ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 02/06/25 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਸੀਐਮਡੀ ਕੇਕੇ ਸਿਨਹਾ ਆਈ ਏ ਐਸ ਨਾਲ ਸਮੁੱਚੀ ਮੈਨੇਜਮੈਂਟਾਂ ਨਾਲ ਮੋਹਾਲੀ ਵਿਖੇ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਲੰਬੀ ਵਿਚਾਰ ਚਰਚਾ ਤੋਂ ਬਾਅਦ 50 ਮੰਗਾਂ ਚੋਂ 25 ਨੂੰ ਲਾਗੂ ਕਰਨ ਉੱਤੇ ਸਹਿਮਤੀ ਬਣ ਗਈ ਸੀ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਇਸ ਦੇ ਰੋਸ ਵਜੋਂ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਏਓਜੇਈ, ਪੈਨਸ਼ਨਰਜ ਯੂਨੀਅਨ ਏਟਕ ਅਤੇ ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ (ਰਜਿ 24) ਵੱਲੋਂ "ਵਰਕ ਟੂ ਰੂਲ" ਦਾ ਪ੍ਰੋਗਰਾਮ ਦਿੰਦਿਆਂ ਡਵੀਜ਼ਨ ਪੱਧਰ ਅਤੇ ਸਰਕਲ ਪੱਧਰ 'ਤੇ ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀ। ਅੱਜ ਉਸੇ ਲੜੀ ਤਹਿਤ ਸਰਕਲ ਈਸਟ, ਵੈਸਟ ਅਤੇ ਸਬ ਅਰਬਨ ਵੱਲੋਂ ਸਰਕਲ ਪੱਧਰ ਦਾ ਸਾਂਝਾ ਧਰਨਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ, ਬਿਜਲੀ ਮੰਤਰੀ ਜਾਂ ਮੈਨੇਜਮੈਂਟ ਨਾ ਜਾਗੀ ਤਾਂ 27 ਜੁਲਾਈ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੋਂ "ਕਲਮ ਤੇ ਔਜਾਰ ਛੱਡੋ" ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਆਗੂਆਂ ਨੇ ਆਏ ਹੋਏ ਸਾਰੇ ਬਿਜਲੀ ਮੁਲਾਜਮਾਂ ਨੂੰ 27 ਦੀ ਸੂਬਾ ਪੱਧਰੀ ਰੋਸ ਰੈਲੀ ਦੀਆਂ ਤਿਆਰੀਆਂ 'ਚ ਜੁੱਟ ਜਾਣ ਦੇ ਆਦੇਸ਼ ਦਿੱਤੇ। ਹੋਰਨਾਂ ਆਗੂਆਂ ਚਮਕੌਰ ਸਿੰਘ, ਸੋਬਨ ਸਿੰਘ ਠਾਕੁਰ, ਦਲਜੀਤ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ ਮਨਸੂਰਾਂ, ਧਰਮਿੰਦਰ, ਅਵਤਾਰ ਸਿੰਘ ਬੱਸੀਆਂ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸਰਤਾਜ ਸਿੰਘ, ਗੌਰਵ ਕੁਮਾਰ, ਗਗਨਦੀਪ ਸਿੰਘ ਵਿਰਦੀ, ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜਮ ਹਾਜ਼ਰ ਸਨ।

Desh Duniya Newspaper 15 July

 












ਕੇਜਰੀਵਾਲ ਵੱਲੋਂ ਪ੍ਰੈਸ ਕਲੱਬ ਬਣਾਉਣ ਦੀ ਗਰਾਂਟੀ ਨੂੰ ਲਾਗੂ ਕੀਤਾ ਜਾਵੇਗਾ - ਮੰਤਰੀ ਹਰਦੀਪ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ



ਕੇਜਰੀਵਾਲ ਵੱਲੋਂ ਪ੍ਰੈਸ ਕਲੱਬ ਬਣਾਉਣ ਦੀ ਗਰਾਂਟੀ ਨੂੰ ਲਾਗੂ ਕੀਤਾ ਜਾਵੇਗਾ - ਮੰਤਰੀ ਹਰਦੀਪ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ


ਵਿਧਾਇਕ ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ ਅਤੇ ਮੇਅਰ ਇੰਦਰਜੀਤ ਕੌਰ ਵਰਲਡ ਡਿਜਿਟਲ ਪ੍ਰੈਸ ਡੇਅ ਨੂੰ ਸਮਰਪਿਤ “ਡਿਜਿਟਲ ਪ੍ਰੈਸ ਕਲੱਬ” ਦੀ 7ਵੀਂ ਵਰ੍ਹੇਗੰਡ ਮੋਕੇ ਕਰਵਾਏ ਸਮਾਗਮ ਵਿੱਚ ਹੋਏ ਸ਼ਾਮਲ 


ਕਲੱਬ ਨੂੰ SRB ਬਣਾ ਕੇ ਪੰਜਾਬ ‘ਚ ਚੱਲਦੇ ਹਰ ਡਿਜਿਟਲ ਮੀਡੀਆ ਨੂੰ ਕੇਂਦਰ ਸਰਕਾਰ ਤੋਂ ਮਾਨਤਾ ਦਿਵਾਉਣਾ ਸਾਡਾ ਮੰਤਵ -ਰਵੀ ਸ਼ਰਮਾ, ਪ੍ਰਧਾਨ ਕੋਛੜ 


 ਲੁਧਿਆਣਾ 14 ਜੁਲਾਈ ( ) ਡਿਜਿਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਕਰਵਾਏ ਗਏ ਵਰਲਡ ਡਿਜਿਟਲ ਪ੍ਰੈਸ ਡੇਅ ਨੂੰ ਸਮਰਪਿਤ 7ਵੀਂ ਵਰ੍ਹੇਗੰਢ ਹੋਟਲ ਬੈਲਾ ਕੋਸਟਾ ‘ਚ ਸ਼ਾਨਦਾਰ ਤਰੀਕੇ ਨਾਲ ਮਨਾਈ ਗਈ। ਜਿਸ ਦੀ ਸ਼ੁਰੂਆਤ ਜੁਆਇੰਟ ਸਕੱਤਰ ਹਰਜੀਤ ਸਿੰਘ ਖਾਲਸਾ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਪ੍ਰਸ਼ਾਦ ਵੰਡਣ ਉਪਰੰਤ ਕੀਤੀ ਗਈ। ਇਸ ਸਮਾਗਮ ‘ਚ ਕੈਬਨਿਟ ਮੰਤਰੀ ਸ੍ਰ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਮੁੱਖ ਮਹਿਮਾਨ ਦੇ ਤੌਰ ‘ਤੇ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਭਾਜਪਾ ਦੇ ਖਜਾਨਚੀ ਗੁਰਦੇਵ ਦੇਬੀ ਸ਼ਰਮਾ ਦਾ ਸਪੁੱਤਰ ਅਕਾਸ਼ ਸ਼ਰਮਾ, ਉਦਯੋਪਤੀ ਅਵਤਾਰ ਸਿੰਘ ਭੋਗਲ ਤੇ ਗੁਰਮੀਤ ਸਿੰਘ ਕੁਲਾਰ, ਸਮਾਜਸੇਵੀ ਸੁਰਿੰਦਰ ਸਿੰਘ ਜੌੜਾ ਜੀਰਾ, ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਪੁੱਜੇ ਜਿਨ੍ਹਾਂ ਨੂੰ ਚੇਅਰਮੈਨ ਰਵੀ ਸ਼ਰਮਾ, ਪ੍ਰਧਾਨ ਸਰਬਜੀਤ ਸਿੰਘ ਕੋਛੜ, ਉੱਪ ਚੇਅਰਮੈਨ ਰੋਹਿਤ ਗੌੜ, ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾਂ, ਮੁੱਖ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਅਰੋੜਾ, ਸਰਪ੍ਰਸਤ ਸੁਖਵਿੰੰਦਰ ਸਿੰਘ, ਖਜਾਨਚੀ ਸਰਬਜੀਤ ਸਿੰਘ ਪਨੇਸਰ ਤੇ ਸਕੱਤਰ ਭੁਪਿੰਦਰ ਸ਼ਾਨ ,ਨੇ ਪੂਰੇ ਅਦਬ ਨਾਲ ਸਟੇਜ ਉੱਤੇ ਬੈਠਾਇਆ ਜਦਕਿ ਸਾਰੇ ਮਹਿਮਾਨਾਂ ਦਾ ਮੁੱਖ ਗੇਟ ‘ਤੇ ਸਵਾਗਤ ਉੱਪ ਪ੍ਰਧਾਨ ਲੱਕੀ ਭੱਟੀ, ਜੁਆਇੰਟ ਸਕੱਤਰ ਪੰਕਜ ਅਰੋੜਾ ਤੇ ਈਸ਼ਾ, ਸਲਾਹਕਾਰ ਬਲਵਿੰਦਰ ਸਿੰਘ ਕਾਲੜਾ, ਮੋਹਣ ਸਿੰਘ, ਅਮਿਤ ਥਾਪਰ ਅਤੇ ਰਾਜ ਸੇਖਰ ਵੱਲੋਂ ਕੀਤਾ ਗਿਆ।

  ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਜਗਦੇਵ ਸਿੰਘ ਸੇਖੋਂ ਵੱਲੋਂ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਨਿੱਜਰ ਦੀ ਟੀਮ ਦੀ ਅਗਵਾਈ ਹੇਠ ਕੀਤੀ ਗਈ। ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਕਲੱਬ ਦੇ ਪਹਿਚਾਣ ਪੱਤਰ ਉੱਤੇ ਦਸਤਖਤ ਕਰਕੇ ਉਸਨੂੰ ਜਾਰੀ ਕੀਤਾ ਗਿਆ। ਏਨ੍ਹਾਂ ਦੀ ਹਾਜਰੀ ‘ਚ ਪਹਿਲਾਂ ਆਮ ਆਦਮੀਂ ਪਾਰਟੀ ਦੇ ਕੌਮੀਂ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਸਮੇਤ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਸਰਕਾਰੀ ਪ੍ਰੈਸ ਕਲੱਬ ਬਣਾਉਣ ਦੀ ਦਿੱਤੀ ਗਰਾਂਟੀ ਨੂੰ ਸਟੇਜ ਤੋਂ14 ਸੁਣਾਇਆ ਗਿਆ। ਉਪਰੰਤ ਮੰਗ ਪੱਤਰ ਵੀ ਸਟੇਜ ਤੋਂ ਪੜਿਆ ਗਿਆ। ਜਿਸ ਉਪਰੰਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਗਰੇਵਾਲ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਮੇਅਰ ਇੰਦਰਜੀਤ ਕੌਰ ਨੇ ਲੁਧਿਆਣਾ ‘ਚ ਜਲਦ ਸਰਕਾਰੀ ਪ੍ਰੈਸ ਕਲੱਬ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਸ਼੍ਰੀ ਕੇਜਰੀਵਾਲ ਦੀ ਪ੍ਰੈਸ ਕਲੱਬ ਬਣਾਉਣ ਦੀ ਗਰਾਂਟੀ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰੈਸ ਕਲੱਬ, ਡਿਜਿਟਲ ਮੀਡੀਆ ਲਈ ਪੀਲੇ ਕਾਰਡ ਜਾਰੀ ਕਰਨ ਸਮੇਤ ਸਾਰੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਮਿਲਣਗੇ। ਉਨ੍ਹਾਂ ਡਿਜਿਟਲ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਦੀ ਸਿਫਤ ਕਰਦਿਆਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ‘ਚ ਆਪ ਦੀ ਸਰਕਾਰ ਬਣਨ ‘ਚ ਏਸੇ ਡਿਜਿਟਲ ਪਲੇਟਫਾਰਮ ਦਾ ਬਹੁਤ ਵੱਡਾ ਯੋਗਦਾਨ ਹੈ। ਕੋਰ ਕਮੇਟੀ ਦੇ ਉਪਰੋਕਤ ਅਹੁਦੇਦਾਰਾਂ ਦੇ ਨਾਲ ਸਹਾਇਕ ਖਜਾਨਚੀ ਸਿਮਰਜੀਤ ਸਿੰਘ ਕੋਛੜ, ਜੁਆਇੰਟ ਸਕੱਤਰ ਵਿੱਕੀ ਵਰਮਾ ਤੇ ਗੌਰਵ ਪੱਬੀ ਅਤੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਸਲੇਮਟਾਬਰੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਲੋਈਆਂ ਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਜਿੱਥੇ ਪੱਤਰਕਾਰੀ ‘ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦਿੱਤੇ ਗਏ ਜਿਹੜੇ ਅਪਣੇ ਸਥਾਨਕ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਪੱਤਰਕਾਰਾਂ ਨਾਲ ਸਮਾਗਮ ‘ਚ ਪੁੱਜੇ ਸਨ ਨੂੰ ਵੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ‘ਚ ਇਸ ਮੰਚ ਦੇ ਪੱਤਰਕਾਰਾਂ ਲਈ ਪੱਤਰਕਾਰੀ ਕਰਨਾ ਵੱਡਾ ਖਤਰਾ ਹੈ ਜਿਨ੍ਹਾਂ ਨੂੰ ਇੱਕਜੁੱਟ ਰਹਿਣਾ ਹੋਵੇਗਾ ਤੇ ਏਥਿਕਸ 2021 ਰਾਹੀਂ ਖੁਦ ਨੂੰ ਰਜਿਸਟਰਡ ਕਰਵਾਉਣਾ ਜਰੂਰੀ ਹੋਵੇਗਾ।  



   ਮੰਚ ਤੋਂ ਸੰਬੋਧਨ ਦੌਰਾਨ ਕਲੱਬ ਦੇ ਰਵੀ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਦੇ ਮੰਤਰੀ ਮੁੰਡੀਆਂ, ਵਿਧਾਇਕ ਗਰੇਵਾਲ ਤੇ ਸਿੱਧੂ ਅਤੇ ਮੇਅਰ ਇੰਦਰਜੀਤ ਕੌਰ ਵੱਲੋਂ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਮੰਨਵਾਉਣ ਦਾ ਜਿੱਥੇ ਭਰੋਸਾ ਦਿੱਤਾ ਹੈ ਉੱਥੇ ਹੀ ਇਸ ਕਲੱਬ ਨੂੰ ਐੱਸ ਆਰ ਬੀ ਬਣਾਉਣ ‘ਚ ਮੱਦਦ ਕਰਨ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਹ ਮਾਮਲਾ ਕੇਂਦਰ ਸਰਕਾਰ ਨਾਲ ਜੁੜਿਆ ਹੈ ਅਤੇ ਭਾਜਪਾ ਆਗੂ ਗੁਰਦੇਵ ਦੇਬੀ ਸ਼ਰਮਾ ਦੇ ਸਪੁੱਤਰ ਅਕਾਸ਼ ਸ਼ਰਮਾ ਨੇ ਸਮਾਗਮ ‘ਚ ਪਹੁੰਚ ਕੇ ਸਾਡੀ ਪਹਿਲੀ ਮੰਗ ਨੂੰ ਕੇਂਦਰ ਸਰਕਾਰ ਕੋਲੋਂ ਮਨਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਅਪਣੀ ਕਲੱਬ ਨੂੰ ਐੱਸ ਆਰ ਬੀ ਬਣਾ ਕੇ ਪੰਜਾਬ ‘ਚ ਚੱਲਦੇ ਹਰ ਡਿਜਿਟਲ ਮੀਡੀਆ ਨੂੰ ਕੇਂਦਰ ਸਰਕਾਰ ਤੋਂ ਮਾਨਤਾ ਦਿਵਾਉਣਾ ਹੀ ਸਾਡਾ ਮੰਤਵ ਹੈ। ਸਰਬਜੀਤ ਸਿੰਘ ਕੋਛੜ ਨੇ ਕਿਹਾ ਕਿ ਡਿਜਿਟਲ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਪੰਜਾਬ ਸਰਕਾਰ ਪੀਲੇ ਜਾਂ ਕਿਸੇ ਹੋਰ ਰੰਗ ਦਾ ਪਹਿਚਾਣ ਪੱਤਰ ਜਾਰੀ ਕਰੇ ਕਿਉਂਕਿ ਇਸ ਖੇਤਰ ਦੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹਾਲ ਦੀ ਘੜੀ ਡਿਜਿਟਲ ਪ੍ਰੈਸ ਕਲੱਬ ਦੇ ਕਾਰਡ ਉੱਤੇ ਦਸਤਖਤ ਕਰਕੇ ਉਸਨੂੰ ਪਹਿਚਾਣ ਵਜੋਂ ਆਰਜੀ ਮਾਨਤਾ ਦੇਣ ਲਈ ਸਰਕਾਰ ਦੇ ਨੁੰਮਾਇੰਦਿਆਂ ਦਾ ਧੰਨਵਾਦ ਵੀ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਰੋਹਿਤ ਗੌੜ ਅਤੇ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਕਿਹਾ ਕਿ ਪ੍ਰੋਗਰਾਮ ਦੀ ਸਫਲਤਾ ਡਿਜਿਟਲ ਮੀਡੀਆ ਦੇ ਪੱਤਰਕਾਰਾਂ ਵੱਲੋਂ ਸਾਡੇ ਇਰਾਦੇ ‘ਤੇ ਮੋਹਰ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਤੋਂ ਅਹਿਮ ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਇਸ ਪਲੇਟਫਾਰਮ ਦੇ ਚੈਨਲਾਂ ਤੇ ਸ਼ੋਸ਼ਲ ਸਾਈਟਾਂ ਨੂੰ ਮਾਨਤਾ ਦਿਵਾਉਣਾ ਹੈ ਜਿਸ ਵਿੱਚ ਅਸੀਂ ਲੱਗੇ ਹਾਂ ਅਤੇ ਜਲਦ ਹੀ ਨਿਯਮਾਂ ‘ਚ ਰਹਿਣ ਵਾਲੇ ਅਜਿਹੇ ਪਲੇਟਫਾਰਮ ਰਜਿਸਟਰਡ ਹੋਣਗੇ। ਉਨ੍ਹਾਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਾਰੇ ਪੱਤਰਕਾਰਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਮਹਿਦੂਦਾਂ, ਮਹਿਲਾ ਵਿੰਗ ਦੀ ਇੰਚਾਰਜ ਪ੍ਰਿੰਅਕਾ ਸ਼ਰਮਾ ਤੇ ਜੁਆਇੰਟ ਸਕੱਤਰ ਅਰ ਵਿੰਦਰ ਸਰਾਣਾ ਨੇ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤ ਸਿੰਘ ਮਹਿਦੂਦਾਂ,ਇਸ ਮੌਕੇ ਰਕੇਸ਼ ਅਰੋੜਾ, ਸਤਪਾਲ ਸੋਨੀ,ਗੁਰਮੀਤ ਸਿੰਘ ਚੇਅਰਮੈਨ ਫੋਟੋ ਜਰਨਲਿਸਟ ਐਸੋਸੀਏਸ਼ਨ, ਸਰਬਜੀਤ ਸਿੰਘ ਲੁਧਿਆਣਵੀ ਪ੍ਰਧਾਨ ਲੋਇਨਸ ਕਲੱਬ, ਬਲਬੀਰ ਸਿੰਘ ਰਾਣਾ ਪ੍ਰਧਾਨ ਸਤਲੁਜ ਪ੍ਰੈਸ ਕਲੱਬ, ਅਸ਼ੋਕ ਪੁਰੀ ਚੇਅਰਮੈਨ ਜਰਨਲਿਸਟ ਐਸੋਸੀਏਸ਼ਨ, ਸਮਰਾਟ ਸ਼ਰਮਾ, ਪ੍ਰਿਤਪਾਲ ਸਿੰਘ ਪਾਲੀ, ਰਾਜਿੰਦਰ ਧਵਨ, ਹਰਪ੍ਰੀਤ ਪ੍ਰਿੰਸ, ਜਪਿੰਦਰ ਸਿੰਘ ਗਰੇਵਾਲ, ਐਸ ਐਸ ਭੱਟੀ, ਜਰਨੈਲ ਭੱਟੀ, ਇੰਦਰਪਾਲ ਸਿੰਘ ਧੁੰਨਾ, ਪਰਮਿੰਦਰ ਜਮਾਲਪੁਰ, ਅਮਨ, ਗੁਰੂ, ਲਾਲ ਚੰਦ, ਕਰਨਵੀਰ ਮਾਂਗਟ, ਬਲਜੀਤ ਸਿੰਘ ਜਮਾਲਪੁਰ, ਜਸਬੀਰ ਸਿੰਘ, ਸੁਰਿੰਦਰ ਸ਼ਿੰਦਾ, ਵਿਜੇ ਧਵਨ, ਅਜੇ ਪਾਹਵਾ, ਅਨਿਲ ਪਾਸੀ, ਸਵਰਨਜੀਤ ਸਿੰਘ, ਅਮਨਦੀਪ ਸਿੰਘ, ਲੱਕੀ ਘੁਮੈਤ, ਸ਼ਰੀਪਾਲ ਸ਼ਰਮਾ, ਜੱਗਾ, ਅਵਸ਼ੇਕ ਬਹਿਲ, ਸੰਜੀਵ ਟੰਡਨ, ਗਗਨ, ਜਾਨਵੀ, ਜਗਮੀਤ ਵਿੱਕੀ, ਰਿੰਕੂ ਅਤੇ ਹੋਰ ਹਾਜ਼ਰ ਸਨ।

ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ

 




"ਤਿਆਰੀਆਂ ਮੁਕੰਮਲ"

ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ

  ਲੁਧਿਆਣਾ, 12 ਜੁਲਾਈ (ਮਨਪ੍ਰੀਤ ਸਿੰਘ ਰਣਦਿਓ ) ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਡਿਜੀਟਲ ਪ੍ਰੈਸ ਡੇਅ ਇਸ ਵਾਰ 13 ਜੁਲਾਈ ਦਿਨ ਐਤਵਾਰ ਨੂੰ ਹੋਟਲ ਬੇਲਾ ਕੋਸਟਾ, ਪੱਖੋਵਾਲ ਰੋਡ ਨੇੜੇ ਭਾਈ ਵਾਲਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਮਨਾਇਆ ਜਾਵੇਗਾ। ਅੱਜ ਸਮਾਗਮ ਦੀ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਡਿਜੀਟਲ ਪ੍ਰੈਸ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ, ਚੇਅਰਮੈਨ ਰਵੀ ਸ਼ਰਮਾ, ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾਂ ,ਖਜ਼ਾਨਚੀ ਸਰਬਜੀਤ ਸਿੰਘ ਪਨੇਸਰ , ਨੇ ਕਿਹਾ ਹੈ ਕਿ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤੱਕ ਚੱਲੇਗਾ।ਜਿਸ ਵਿੱਚ ਪੱਤਰਕਾਰੀ ਵਿੱਚ ਨਾਮਨਾ ਖੱਟਣ ਵਾਲੇ ਪੱਤਰਕਾਰਾਂ ਨੂੰ ਅਵਾਰਡ ਦਿੱਤੇ ਜਾਣਗੇ ਅਤੇ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਪ੍ਰਸ਼ਾਸਨਿਕ ਅਫਸਰ ਸਾਹਿਬਾਨ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ।ਇਸ ਮੌਕੇ ਡਿਜੀਟਲ ਪ੍ਰੈਸ ਕਲੱਬ ਦੇ ਕੋਰ ਕਮੇਟੀ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ ਜਿਨਾਂ ਵਿੱਚ ਰੋਹਿਤ ਗੌੜ ਉੱਪ ਚੇਅਰਮੈਨ, ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾ, ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਭੁਪਿੰਦਰ ਸਿੰਘ ਸ਼ਾਨ,ਮੋਹਨ ਸਿੰਘ,ਅਰਵਿੰਦਰ ਸਰਾਣਾ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ,ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਗੋਰਵ ਪੱਬੀ, ਸਤਪਾਲ ਸੋਨੀ ਅਤੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਸਲੇਮ ਟਾਬਰੀ ਆਦਿ ਹਾਜ਼ਰ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ 

ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਵੀ ਵਿਧਾਨਸਭਾ ’ਚ ਬਿੱਲ ਲਿਆਂਦਾ ਜਾਵੇ 

  ਜਲੰਧਰ 9 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਖਵਿੰਦਰ ਭੱਟੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਬੁੱਧਵਾਰ ਨੂੰ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆਂ ਹੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜਾ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਪਰ ਸਾਢੇ ਤਿੰਨ ਸਾਲ ਤੱਕ ਇਹ ਸਰਕਾਰ ਚੁੱਪ ਰਹੀ। ਹੁਣ ਜਾ ਕੇ ਇਹ ਦਾਅਵਾ ਕਰ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਬਿੱਲ ਲਿਆਂਦਾ ਜਾਵੇਗਾ।

  ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਜਿਹੜਾ ਬਿੱਲ ਲਿਆਉਣ ਦੀ ਗੱਲ ਕਹੀ ਗਈ ਹੈ, ਉਹ ਭਵਿੱਖ ਦੀਆਂ ਘਟਨਾਵਾਂ ’ਤੇ ਲਾਗੂ ਹੋਣਾ ਹੈ। ਪਰ ਜਿਹੜੀਆਂ ਘਟਨਾਵਾਂ ਬੀਤੇ ਸਮੇਂ ਵਿੱਚ ਹੋ ਚੁੱਕੀਆਂ ਹਨ, ਉਸ ਸਬੰਧੀ ਸਜ਼ਾ ਦੇਣ ਬਾਰੇ ਸਰਕਾਰ ਦਾ ਸਟੈਂਡ ਹਾਂ ਪੱਖੀ ਨਹੀਂ ਹੈ। ਇਸਨੂੰ ਲੈ ਕੇ ਲੋਕਾਂ ਵਿੱਚ ਨਿਰਾਸ਼ਾ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੀ। ਆਪ ਨੇ ਡਰੱਗ ਮਾਫੀਆ ਦੇ ਖਾਤਮੇ ਦਾ ਵਾਅਦਾ ਕੀਤਾ ਸੀ, ਪਰ ਇਸ ਮਾਮਲੇ ਵਿੱਚ ਇਹ ਫੇਲ੍ਹ ਹੋਈ ਹੈ। ਰੋਜ਼ਾਨਾ ਲੋਕ ਨਸ਼ੇ ਨਾਲ ਮਰ ਰਹੇ ਹਨ। ਇਸੇ ਤਰ੍ਹਾਂ ਇਸਨੇ ਰੇਤ ਮਾਫੀਆ ਖਤਮ ਕਰਨ ਦਾ ਦਾਅਵਾ ਕੀਤਾ ਸੀ, ਉਹ ਵੀ ਖੋਖਲਾ ਸਾਬਿਤ ਹੋਇਆ। ਰੁਜ਼ਗਾਰ, ਸਿਹਤ-ਸਿੱਖਿਆ, ਕਾਨੂੰਨ ਵਿਵਸਥਾ ਅਤੇ ਸੂਬੇ ਨੂੰ ਕਰਜ਼ਾ ਮੁਕਤ ਬਣਾਉਣ ਦੇ ਮੋਰਚੇ ’ਤੇ ਵੀ ਆਪ ਸਰਕਾਰ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਈ ਹੈ।

  ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਬਿੱਲ ਦੀ ਨਹੀਂ, ਸਗੋਂ ਵਿੱਲ ਪਾਵਰ ਦੀ ਲੋੜ ਹੈ। ਸਰਕਾਰ ਇਹ ਸਪਸ਼ਟ ਕਰੇ ਕਿ ਉਸਨੇ ਸਾਢੇ ਤਿੰਨ ਸਾਲ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਦੋਸ਼ੀਆਂ ਨੂੰ ਸਜ਼ਾ ਨਾ ਦੇ ਕੇ ਇਸ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਧੋਖਾ ਕੀਤਾ ਹੈ। ਇਹ ਧੋਖਾ ਆਪ ਦੀ ਰਾਜਨੀਤਕ ਹੋਂਦ ਦੀ ਸਮਾਪਤੀ ਦਾ ਕਾਰਨ ਬਣੇਗਾ। ਪੰਜਾਬ ਦੇ ਲੋਕ ਇਸ ਸਰਕਾਰ ਨੂੰ 2027 ਵਿੱਚ ਬਖਸ਼ਣ ਵਾਲੇ ਨਹੀਂ ਹਨ।

  ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀਆਂ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਅੰਮ੍ਰਿਤਸਰ, ਫਿਲੌਰ, ਬਟਾਲਾ, ਜਗਰਾਓਂ ਤੇ ਗੜ੍ਹਸ਼ੰਕਰ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਗੇ ਜੋਤੀਬਾ ਫੂਲੇ, ਸ਼ਾਹੂ ਜੀ ਮਹਾਰਾਜ, ਨਰਾਇਣਾ ਗੁਰੂ, ਸਵਿੱਤਰੀ ਬਾਈ ਫੂਲੇ, ਬਾਬਾ ਸਾਹਿਬ ਅੰਬੇਡਕਰ, ਸਾਹਿਬ ਕਾਂਸ਼ੀਰਾਮ ਆਦਿ ਮਹਾਪੁਰਖਾਂ ਦੇ ਲੱਗੇ ਬੁੱਤਾਂ ਦੀ ਸੁਰੱਖਿਆ ਦਾ ਮਾਮਲਾ ਬਸਪਾ ਵੱਲੋਂ ਪਹਿਲਾਂ ਵੀ ਚੁੱਕਿਆ ਜਾ ਚੁੱਕਾ ਹੈ। ਇਸਦੇ ਬਾਵਜੂਦ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਨਹੀਂ ਹੈ। ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਨ ਵਾਲੀ ਕਾਂਗਰਸ ਵੀ ਬੁੱਤਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਗੂੰਗੀ ਬਣੀ ਹੋਈ ਹੈ। ਅਕਾਲੀ ਦਲ ਨੇ ਵੀ ਚੁੱਪ ਧਾਰੀ ਹੋਈ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਦੀ ਮੰਗ ਹੈ ਕਿ ਪੰਜਾਬ ਵਿਧਾਨਸਭਾ ਵਿੱਚ ਦੋ ਬਿੱਲ ਲਿਆਂਦੇ ਜਾਣ। ਪਹਿਲਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਅਤੇ ਦੂਜਾ ਬਾਬਾ ਸਾਹਿਬ ਡਾ. ਅੰਬੇਡਕਰ, ਫੂਲੇ, ਨਰਾਇਣਾ ਗੁਰੂ ਆਦਿ ਸਮੇਤ ਸਮਾਜਿਕ ਤੇ ਰਾਜਨੀਤਕ ਆਦਰਸ਼ ਰਹੀਆਂ ਸ਼ਖਸੀਅਤਾਂ ਦੇ ਬੁੱਤਾਂ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਬਿੱਲ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

  ਉਨ੍ਹਾਂ ਕਿਹਾ ਕਿ ਪਿਛਲੇ 78 ਸਾਲਾਂ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਆਪ ਨੇ ਮਿਲ ਕੇ ਪੰਜਾਬ ਨੂੰ ਸਮਾਜਿਕ, ਰਾਜਨੀਤਕ, ਅੳਾਰਥਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਤਬਾਹ ਕੀਤਾ ਹੈ। ਪੰਜਾਬ ਨੂੰ ਖੁਸ਼ਹਾਲੀ, ਤਰੱਕੀ ਦੇ ਰਾਹ ’ਤੇ ਪਾਉਣ ਲਈ ਬਸਪਾ ਵੱਲੋਂ ਸੂਬੇ ਭਰ ਵਿੱਚ ‘ਪੰਜਾਬ ਸੰਭਾਲੋ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਉਜਾੜਨ ਵਾਲਿਆਂ ਨੂੰ ਰੱਦ ਕਰਕੇ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਦਾ ਹਿੱਸਾ ਬਣਨ।